The Journalist Post
Fashion Featured Fitness Food India Jalandhar Photography Politics Punjab Tech Travel World

 ਰੁਪਿੰਦਰ ਕੌਰ ਰੂਬੀ ਬਠਿੰਡਾ ਦਿਹਾਤੀ ਦੇ ਪਾਰਟੀ ਛੱਡਣ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ -ਰਾਜਵਿੰਦਰ ਕੌਰ

ਰੁਪਿੰਦਰ ਕੌਰ ਰੂਬੀ ਬਠਿੰਡਾ ਦਿਹਾਤੀ ਦੇ ਪਾਰਟੀ ਛੱਡਣ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ —– ਰਾਜਵਿੰਦਰ ਕੌਰ। ਜਲੰਧਰ 11 ਨਵੰਬਰ : ਆਮ ਆਦਮੀ ਪਾਰਟੀ ਦੀ ਪੰਜਾਬ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ ਨੇ ਵਿਧਾਇਕ ਰੁਪਿੰਦਰ ਕੌਰ ਰੂਬੀ ਦੇ ਪਾਰਟੀ ਛੱਡਣ ਤੇ ਤੰਜ ਕਰਦੇ ਹੋਏ ਕਿਹਾ ਕਿ ਇਸ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਏਦਾਂ ਦੇ ਲੋਕ ਸਿਰਫ ਸਵਾਰਥ ਦੀ ਰਾਜਨੀਤੀ ਨਾਲ ਓਤਪਰੋਤ ਹੁੰਦੇ ਹਨ ਅਤੇ ਇਨ੍ਹਾਂ ਦਾ ਪਾਰਟੀ ਚੋਂ ਨਿਕਲ ਜਾਣ ਹੀ ਵਧੀਆ ਹੁੰਦਾ ਹੈ। 2017 ਤੋਂ ਪਹਿਲਾਂ ਰੁਪਿੰਦਰ ਕੌਰ ਰੂਬੀ ਨੂੰ ਕੋਈ ਨਹੀਂ ਜਾਣਦਾ ਸੀ ਪਰ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਵਿਧਾਨਸਭਾ ਦੀ ਟਿਕਟ ਨਾਲ ਨਵਾਜ਼ਿਆ ਅਤੇ ਬਠਿੰਡਾ ਦਿਹਾਤੀ ਦੇ ਲੋਕਾਂ ਨੇ ਇਨਾਂ ਨੂੰ ਸਿਰਮੱਥੇ ਬਿਠਾਇਆ ਅਤੇ ਵਿਧਾਨਸਭਾ ਚੋਣਾਂ ਵਿੱਚ ਭਾਰੀ ਵੋਟ ਦੇ ਕੇ ਰੂਬੀ ਨੂੰ ਵਿਧਾਨਸਭਾ ਭੇਜਿਆ, ਪਰ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਨਾ ਤਾਂ ਆਪਣੇ ਹਲਕੇ ਵਿੱਚ ਕੋਈ ਵਿਕਾਸ ਕਾਰਜ ਕੀਤੇ ਅਤੇ ਨੇ ਹੀ ਕਾਰਯਕਰਤਾਵਾਂ ਦਾ ਵਿਸ਼ਵਾਸ ਜਿੱਤਿਆ। ਰਾਜਵਿੰਦਰ ਕੌਰ ਨੇ ਕਿਹਾ ਜਦ ਰੁਪਿੰਦਰ ਕੌਰ ਰੂਬੀ ਨੂੰ ਦੁਆਰਾ ਵਿਧਾਨਸਭਾ ਦਾ ਉਮੀਦਵਾਰ ਨਹੀਂ ਬਣਾਇਆ ਗਿਆ ਤਾਂ ਆਪਣੇ ਸਵਾਰਥ ਦੀ ਪੂਰਤੀ ਹੇਤੁ ਕਾਂਗਰਸ ਦਾ ਪੱਲਾ ਫੜ ਲਿਆ, ਇਸਤੋਂ ਸਾਫ ਪਤਾ ਚਲਦਾ ਹੈ ਕਿ ਆਪਣੀ ਸਵਾਰਥ ਭਾਵਨਾ ਨੂੰ ਮੁੱਖ ਰੱਖਦਿਆਂ ਹੀ ਦੂਜੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂਨੇ ਦਸਿਆ ਕਿ ਰੁਪਿੰਦਰ ਕੌਰ ਰੂਬੀ ਪਹਿਲਾਂ ਵੀ ਫੇਲ ਸਾਬਿਤ ਹੋਈ ਸੀ ਅਤੇ ਹੁਣ ਵੀ ਫੇਲ ਹੀ ਰਹਿਣਗੇ। ਏਦਾਂ ਦੇ ਸਵਾਰਥ ਭਾਵਨਾ ਨਾਲ ਓਤਪਰੋਤ ਲੋਕਾਂ ਦਾ ਪਾਰਟੀ ਚੋਂ ਚਲਾ ਜਾਣਾ ਹੀ ਬੇਹਤਰ ਹੋਵੇਗਾ।

Related posts

पुलिस ने सुलझाई कत्ल की गुत्थी, आरोपी काबू

Rajnish

अमरनाथ यात्रा शुरू, श्रद्धालुओं का जत्था रवाना

Rajnish

लम्पी स्किन से 123 पशुओं की हुई मौत

Rajnish

Leave a Comment

This website uses cookies to improve your experience. We'll assume you're ok with this, but you can opt-out if you wish. Accept Read More

error: Content is protected !!